ਡਾ. ਸੋਮਪਾਲ ਹੀਰਾ ਦਾ ਨਾਟਕ 'ਭਾਸ਼ਾ ਵਹਿੰਦਾ ਦਰਿਆ' ਦੇ ਮੁੱਖ ਸਰੋਕਾਰ
ਡਾ. ਸੋਮਪਾਲ ਹੀਰਾ ਦਾ ਨਾਟਕ 'ਭਾਸ਼ਾ ਵਹਿੰਦਾ ਦਰਿਆ' ਦੇ ਮੁੱਖ ਸਰੋਕਾਰ
ਡਾ. ਸੋਮਪਾਲ ਹੀਰਾ ਦਾ ਸੰਘਰਸ਼ੀ ਜੀਵਨ ਆਰਥਿਕ, ਸਮਾਜਿਕ ਤੇ ਰਾਜਨੀਤਿਕ ਮਸਲਿਆਂ ਦੀਆਂ ਉਣਤਾਈਆਂ ਕਰਕੇ ਪੈਦਾ ਹੋਈਆਂ ਮੁਸ਼ਕਲਾ ਤੇ ਰੁਕਾਵਟਾਂ ਦਾ ਨਿੱਜੀ ਅਨੁਭਵ ਹੈ। ਉਸਨੇ ਨਾਟਕ ਤੇ ਰੰਗਮੰਚ ਵਰਗੀ ਕਲਾ ਰਾਹੀਂ ਸਮੁੱਚੇ ਵਰਤਾਰਿਆਂ ਨੂੰ ਨਿਭਾਇਆ ਤੇ ਜੀਵਿਆ ਹੈ। ਜਿਸ ਕਰਕੇ ਉਸਦੇ ਅਨੁਭਵਾਂ ਨੇ ਉਸਨੂੰ ਸਮੇਂ ਦਾ ਹਾਣੀ ਬਣਾ ਕੇ ਨਾਟਕ ਤੇ ਰੰਗਮੰਚ ਰਾਹੀਂ ਆਪਣੇ -ਆਪ ਤੇ ਕਲਾ ਨੂੰ ਤਰਾਸ਼ਿਆ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਨਾਟਕ ਤੇ ਰੰਗਮੰਚ ਵਰਗੀ ਦੋਹਰੀ ਕਲਾ ਨੂੰ ਬੁਨਿਆਦੀ ਰੂਪ ਵਿਚ ਬਰਕਰਾਰ ਰੱਖਣਾ ਉਸਦੀ ਵਿਲੱਖਣ ਸੂਝ ਦਾ ਪ੍ਰਮਾਣ ਹੈ। ਪੰਜਾਬੀ ਨਾਟਕ ਦੇ ਖੇਤਰ ਵਿਚ ਨਾਟਕਕਾਰ, ਅਦਾਕਾਰ ਤੇ ਨਿਰਦੇਸ਼ਕ ਵਜੋਂ ਉਸਦੀ ਸਥਾਪਤੀ ਲਿਖਾਇਕ ਬਣਦੀ ਹੈ।